Also available in: English Italian Punjabi Slovenian

ਡਾਲਫਿਨ ਫਾਇਲ-ਮੈਨੇਜਰ

ਡਾਲਫਿਨ KDE4 ਦਾ ਨਵਾਂ ਫਾਇਲ ਮੈਨੇਜਰ ਹੈ। ਆਪਣੀਆਂ ਫਾਇਲਾਂ ਡਾਲਫਿਨ ਨਾਲ ਵੇਖੋ, ਰੱਖੋ, ਖੋਲ੍ਹੋ, ਕਾਪੀ ਕਰੋ ਅਤੇ ਭੇਜੋ। ਡਾਲਫਿਨ ਵਰਤਣ ਲਈ ਸੌਖ ਅਤੇ ਕੋਨਕਿਊਰੋਰ ਫਾਇਲ-ਮੈਨੇਜੇਮੈਂਟ ਭਾਗ ਨੂੰ ਬਦਲਣ ਲਈ ਹੈ, ਜੋ ਕਿ KDE3 ਵਿੱਚ ਵਰਤਿਆ ਗਿਆ ਸੀ। ਜਦੋਂ ਕੋਨਕਿਊਰੋਰ ਹਾਲੇ ਵੀ ਫਾਇਲ ਮੈਨੇਜਰ ਵਜੋਂ ਵਰਤਿਆ ਜਾ ਸਕਦਾ ਹੈ, ਅਤੇ ਅਸਲ ਵਿੱਚ ਫਾਇਲ-ਵੇਖੋ ਫੰਕਸ਼ਨ ਡਾਲਫਿਨ ਨਾਲ ਸਾਂਝਾ ਕਰਦਾ ਹੈ, KDE ਟੀਮ ਨੇ ਨਵੀਂ ਐਪਲੀਕੇਸ਼ਨ ਨੂੰ ਚਾਲੂ ਕਰਨ ਦਾ ਫੈਸਲਾ ਲਿਆ ਹੈ, ਜੋ ਕਿ ਫਾਇਲ ਸਿਸਟਮ ਲਈ ਖਾਸ ਤੌਰ ਉੱਤੇ ਤਿਆਰ ਕੀਤੀ ਗਈ ਹੈ: ਡਾਲਫਿਨ